
ਲੁਧਿਆਣਾ 01.09.2026 ( ਹਰਮੇਲ ਸਿੰਘ ) ਲੁਧਿਆਣਾ ਦੇ ਹੈਬੋਵਾਲ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਸਕੂਲ ਦੇ ਹੈਡ ਟੀਚਰ ਹਰਜੀਤ ਸਿੰਘ ਗਰੇਵਾਲ ਦੀ ਡਿਊਟੀ ਦੌਰਾਨ ਹਾਰਟ ਅਟੈਕ ਹੋਣ ਕਾਰਨ ਮੌਕੇ ਤੇ ਹੀ ਸਕੂਲ ਦੇ ਵਿੱਚ ਮੌਤ ਹੋ ਗਈ । ਟੀਚਰਾਂ ਦੇ ਦੱਸਣ ਮੁਤਾਬਕ ਹਰਜੀਤ ਸਿੰਘ ਬਾਹਰ ਗਰਾਊਂਡ ਵਿੱਚ ਗਈ ਸੀ ਅਤੇ ਚੱਕਰ ਖਾ ਕੇ ਡਿੱਗ ਗਏ । ਸਕੂਲ ਦੇ ਟੀਚਰਾਂ ਵੱਲੋਂ ਉਹਨਾਂ ਨੂੰ ਤੁਰੰਤ ਡੀਐਮ ਸੀ ਹਸਪਤਾਲ ਲੁਧਿਆਣਾ ਵਿਖੇ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਫਿਲਹਾਲ ਮ੍ਰਿਤਕ ਦੇਹ ਨੂੰ ਡੀਐਮਸੀ ਦੇ ਵਿੱਚ ਮੋਰਚਰੀ ਵਿੱਚ ਰਖਵਾ ਦਿੱਤੀ ਗਈ ਹੈ। ਦੱਸ ਦਈਏ ਕਿ ਹਰਜੀਤ ਸਿੰਘ ਗਰੇਵਾਲ ਦਾ ਪਿਛੋਕੜ ਲੁਧਿਆਣਾ ਦੇ ਲਲਤੋਂ ਕਲਾਂ ਦੇ ਰਹਿਣ ਵਾਲੇ ਸਨ । ਬੇਟੀ ਉਨਹਾਂ ਦੀ ਵਿਦੇਸ਼ ਵਿੱਚ ਹੈ । ਫਿਲਹਾਲ ਪਰਿਵਾਰਿਕ ਮੈਂਬਰ ਆਉਣ ਤੇ ਉਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ