

ਲੁਧਿਆਣਾ 23.09.2026( ਹਰਮੇਲ ਸਿੰਘ ) ਜਿੱਥੇ ਪੰਜਾਬ ਵਿੱਚ ਚੋਰਾਂ ਤੋਂ ਆਮ ਲੋਕ ਪਰੇਸ਼ਾਨ ਨੇ ਉੱਥੇ ਹੀ ਹੁਣ ਸਰਕਾਰੀ ਸੇਵਾ ਕੇਂਦਰ ਚੋਰਾਂ ਦੇ ਨਿਸ਼ਾਨੇ ਤੇ ਨੇ ਲਗਾਤਾਰ ਸੇਵਾ ਕੇਂਦਰਾਂ ਦੇ ਵਿੱਚੋਂ ਬੈਟਰੀਆਂ ਚੋਰੀ ਹੋ ਰਹੀਆਂ ਨੇ। ਗੱਲ ਕਰਦੇ ਆ ਲੁਧਿਆਣਾ ਦੇ ਸਾਹਨੇਵਾਲ ਤਹਿਸੀਲ ਪਿੰਡ ਸੇਵਾ ਕੇਂਦਰ ਦੀ ਜਿੱਥੇ ਕਿ ਬੀਤੇ ਦਿਨ ਦਰਵਾਜ਼ਾ ਤੋੜ ਕੇ ਬੈਟਰੀਆਂ ਚੋਰੀ ਕਰ ਲਈਆਂ ਨੇ ਨਾਲ ਹੀ ਜਾਂਦੇ ਜਾਂਦੇ ਸਾਹਨੇਵਾਲ ਤਹਿਸੀਲ ਦਾ ਜਨਰੇਟਰ ਦਾ ਆਰਮੇਚਰ ਖੋਲ ਕੇ ਲੈ ਗਏ ਨੇ ਉਸ ਤੋਂ ਅਗਲੇ ਦਿਨ ਮਲੋਦ ਦੇ ਸੇਵਾ ਕੇਂਦਰ ਦੇ ਵਿੱਚ ਬੈਟਰੀਆਂ ਚੋਰੀ ਹੋਈਆਂ ਨੇ । ਉਸ ਤੋਂ ਬਾਅਦ ਲੁਧਿਆਣਾ ਦੇ ਸ਼ਿੰਗਾਰ ਰੋਡ ਤੇ ਪੈਂਦਾ ਸੇਵਾ ਕੇਂਦਰ ਉੱਥੇ ਵੀ ਚੋਰਾਂ ਨੇ ਬੈਟਰੀ ਚੋਰੀ ਕਰ ਲਈਆਂ ਨੇ । ਚੋਰਾਂ ਦੇ ਹੌਸਲੇ ਬੁਲੰਦ ਨੇ ਲਗਾਤਾਰ ਬੇਖੌਫ ਹੋ ਕੇ ਉਹ ਸਰਕਾਰੀ ਸੇਵਾ ਕੇਂਦਰਾਂ ਵਿੱਚ ਚੋਰੀ ਕਰ ਰਹੇ ਨੇ । ਜਿਸ ਤੋਂ ਬਾਅਦ ਸੇਵਾ ਕੇਂਦਰਾਂ ਦੇ ਇਲਾਕੇ ਵਿੱਚ ਪੈਂਦੇ ਵੱਖ-ਵੱਖ ਪੁਲਿਸ ਥਾਣਿਆਂ ਦੇ ਵਿੱਚ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਅਧਿਕਾਰੀਆਂ ਵੱਲੋਂ। ਸਭ ਤੋਂ ਵੱਡੀ ਗੱਲ ਇਹ ਹੈ ਕਿ ਚੋਰਾਂ ਦੇ ਹੌਸਲੇ ਬੁਲੰਦ ਨੇ ਜਿੱਥੇ ਕਿ ਆਮ ਲੋਕ ਚੋਰਾਂ ਤੋਂ ਪਰੇਸ਼ਾਨ ਨੇ ਉੱਥੇ ਹੀ ਹੁਣ ਸਰਕਾਰੀ ਦਫਤਰਾਂ ਅਤੇ ਸੇਵਾ ਕੇਂਦਰਾਂ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਨੇ । ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਉੱਤੇ ਵੱਡਾ ਸਵਾਲ ਜਰੂਰ ਖੜਾ ਹੁੰਦਾ ਹੈ ਕਿ ਪੀਸੀਆਰ ਦਸਤਾ ਕਿੱਥੇ ਹੁੰਦਾ ਹੈ । ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਚੋਰਾਂ ਨੂੰ ਕਦੋਂ ਨੱਥ ਪਾਵੇਗਾ ।