
ਲੁਧਿਆਣਾ 23.10.2026 ( ਹਰਮੇਲ ਸਿੰਘ) ਲੁਧਿਆਣਾ ਸ਼ਹਿਰ ਵਿੱਚ ਜਿਨੋ ਦਿਨ ਚੋਰੀ ਦੀਆਂ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਨੇ ਤੜਕਸਾਰ ਅੱਜ ਚੋਰਾਂ ਨੇ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜੋ ਕਿ ਤਾਜਪੁਰ ਰੋਡ ਤੇ ਸਥਿਤ ਇੱਕ ਸੁਨਿਆਰੀ ਦੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰੋਂ ਸੋਨਾ ਚਾਂਦੀ ਚੋਰੀ ਕਰਕੇ ਲੈ ਗਏ ਫਿਲਹਾਲ ਅਜੇ ਪਤਾ ਨਹੀਂ ਹੀ ਲੱਗ ਸਕਿਆ ਕਿ ਨੁਕਸਾਨ ਕਿੰਨਾ ਹੋਇਆ ਹੈ ਦੱਸ ਦੀਏ ਕਿ ਚੋਰਾਂ ਦੀ ਚੋਰੀ ਕਰਦੇ ਦੀ ਤਸਵੀਰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਅਤੇ ਜਾਂਦੇ ਜਾਂਦੇ ਚੋਰ ਆਪਣਾ ਮੋਬਾਇਲ ਫੋਨ ਦੁਕਾਨ ਦੇ ਅੰਦਰ ਹੀ ਭੁੱਲ ਗਏ ਜੋ ਕਿ ਦੁਕਾਨਦਾਰ ਦੇ ਮਾਲਕ ਨੇ ਫੋਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਦੁਕਾਨ ਵਿੱਚ ਚੋਰੀ ਦੀ ਸੂਚਨਾ ਗਵਾਂਢੀ ਨੇ ਫੋਨ ਕਰਕੇ ਮਾਲਕ ਨੂੰ ਦੱਸੀ ਜਿਸ ਤੋਂ ਬਾਅਦ ਪੁਲੀਸ ਮੋਕੇ ਤੇ ਪਹੁੰਚਦੀ ਹੈ
