
ਲੁਧਿਆਣਾ, ਮਿਤੀ 24.10.2026 ) ਹਰਮੇਲ ਸਿੰਘ)
ਥਾਣਾ ਡਵੀਜ਼ਨ ਨੰਬਰ 5, ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਗੁਰਦੁਆਰਾ ਸੰਤਪੁਰਾ, ਗੁਰਦੇਵ ਨਗਰ, ਲੁਧਿਆਣਾ ਵਿਖੇ ਸੇਵਾਦਾਰ ਪਾਠੀ ਬਾਬਾ ਸਪਿੰਦਰ ਸਿੰਘ ਦੀ ਕੁੱਟਮਾਰ ਕਰਨ ਅਤੇ ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ ਪੈਸੇ ਚੋਰੀ ਕਰਨ ਦੇ ਮਾਮਲੇ ਨੂੰ ਟਰੇਸ ਕਰਦਿਆਂ 02 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ।
ਮਿਤੀ 13.10.2026 ਨੂੰ ਵਾਪਰੀ ਇਸ ਵਾਰਦਾਤ ਸਬੰਧੀ 02 ਅਣਪਛਾਤੇ ਵਿਅਕਤੀਆਂ ਅਤੇ ਇੱਕ ਔਰਤ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ। ਥਾਣਾ ਡਵੀਜ਼ਨ ਨੰਬਰ 5, ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦਿਆਂ ਮਿਤੀ 22.10.2026 ਨੂੰ 2 ਮੁਲਜ਼ਮਾਂ
ਨਛੱਤਰ ਸਿੰਘ ਪੁੱਤਰ ਜਸਵੰਤ ਸਿੰਘ, ਵਾਸੀ ਗਣਪਤੀ ਇਨਕਲੇਵ, ਬ੍ਰਾਹਮਣ ਮਾਜਰਾ, ਲੁਧਿਆਣਾ ਮੁਲਜ਼ਮ ਪੰਜਵੀਂ ਪਾਸ ਹੈ ਅਤੇ ਮੌਜੂਦਾ ਸਮੇਂ ਗੁਰਦੁਆਰਾ ਸਾਹਿਬ, ਮੁੱਲਾਂਪੁਰ ਦਾਖਾ ਵਿਖੇ ਪਾਠੀ ਵਜੋਂ ਕੰਮ ਕਰਦਾ ਹੈ ਅਤੇ ਤਰਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ, ਵਾਸੀ ਮਕਾਨ ਨੰਬਰ 285-286, ਗਲੀ ਨੰਬਰ 1, ਡੇਅਰੀ ਕੰਪਲੈਕਸ, ਚਾਂਦ ਕਲੋਨੀ, ਹੈਬੋਵਾਲ ਖੁਰਦ, ਲੁਧਿਆਣਾ। ਮੁਲਜ਼ਮ ਦਸਵੀਂ ਪਾਸ ਹੈ ਅਤੇ ਮੌਜੂਦਾ ਸਮੇਂ ਸਕਿਉਰਿਟੀ ਗਾਰਡ ਵਜੋਂ ਕੰਮ ਕਰਦਾ ਹੈ ਨੂੰ ਗ੍ਰਿਫ਼ਤਾਰ ਕੀਤਾ।
ਦੋਵੇਂ ਗ੍ਰਿਫ਼ਤਾਰ ਮੁਲਜ਼ਮ 02 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਹਨ।

