ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਨਗਰ ਚ ਇੱਕ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ ਚੋਰਾਂ ਵੱਲੋਂ ਇਸ ਘਰ ਵਿੱਚ ਬੀਤੀ ਰਾਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੱਸ ਦੀਏ ਕਿ ਪਰਿਵਾਰ ਘਰ ਦੇ ਵਿੱਚ ਸੋ ਰਿਹਾ ਸੀ ਕਿ ਦੋ ਚੋਰਾਂ ਵੱਲੋਂ ਇਸ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ 22 ਤੋਂ 25 ਤੋਲੇ ਸੋਨਾ ਅਤੇ ਤਿੰਨ ਤੋਂ ਚਾਰ ਲੱਖ ਰੁਪਏ ਦੀ ਨਕਦੀ ਲੈ ਫਰਾਰ ਹੋਏ ਨੇ ਇੱਥੇ ਇਹ ਵੀ ਦੱਸ ਦਈਏ ਕਿ ਇਸ ਗਲੀ ਦੇ ਵਿੱਚ ਚੌਂਕੀਦਾਰ ਤੈਨਾਤ ਹੈ ਪਰ ਬਾਵਜੂਦ ਇਸਦੇ ਇਲਾਕੇ ਵਿੱਚ ਵੱਡੀ ਚੋਰੀ ਦੀ ਵਾਰਦਾਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਉਧਰ ਪੀੜਿਤ ਪਰਿਵਾਰ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਘਰ ਦੇ ਵਿੱਚ ਸੋਰੇ ਸੀ ਕਿ ਦੇਰ ਰਾਤ ਦੋ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਇਹ ਇੱਕ ਪ੍ਰਾਈਵੇਟ ਕਲੋਨੀ ਹੈ ਜਿਸ ਦਾ ਚੌਂਕੀਦਾਰ ਵੀ ਉਹਨਾਂ ਨੇ ਰੱਖਿਆ ਹੋਇਆ ਹੈ ਪਰ ਬਾਵਜੂਦ ਇਸਦੇ ਦੋ ਚੋਰ ਆਏ ਜਿਨਾਂ ਵੱਲੋਂ ਇੱਕ ਅੰਦਰ ਦਾਖਲ ਹੋਇਆ ਤੇ ਇੱਕ ਬਾਹਰ ਰੇਕੀ ਕਰਦਾ ਨਜ਼ਰ ਆਇਆ ਹੈ ਉਹਨਾਂ ਕਿਹਾ ਕਿ ਉਹ ਘਰ ਦੇ ਵਿੱਚ ਸੋ ਰਹੇ ਸੀ ਤੇ ਉਹਨਾਂ ਨੂੰ ਪਤਾ ਨਹੀਂ ਚੱਲਿਆ ਕਿ ਉਹਨਾਂ ਦੇ ਘਰ ਦੇ ਅੰਦਰ ਕੋਈ ਦਾਖਲ ਹੋਇਆ ਹੈ ਅਤੇ ਕਿਸ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ। ਉਹਨਾਂ ਕਿਹਾ ਕਿ 22 ਤੋਂ 25 ਤੋਲੇ ਦੇ ਕਰੀਬ ਸੋਨਾ ਹੈ ਤੇ ਤਿੰਨ ਤੋਂ ਚਾਰ ਲੱਖ ਰੁਪਏ ਦੀ ਨਗਦੀ ਹੈ। ਜੋ ਚੋਰ ਇੱਕ ਬੈਗ ਵਿੱਚ ਲੈ ਫਰਾਰ ਹੋ ਗਏ ਉਹਨਾਂ ਕਿਹਾ ਕਿ ਉਹਨਾਂ ਨੇ ਬੇਟੇ ਦੀ ਮੈਰਿਜ ਲਈ ਇਹ ਸਾਰਾ ਸੋਨਾ ਅਤੇ ਪੈਸੇ ਜੋੜੇ ਸਨ।
ਬਾਈਟ ਪੀੜਿਤ ਪਰਿਵਾਰ
ਉਧਰ ਮੌਕੇ ਤੇ ਮੌਜੂਦ ਜਾਂਚ ਅਧਿਕਾਰੀ ਰਜੇਸ਼ ਸ਼ਰਮਾ ਨੇ ਦੱਸਿਆ ਕਿ ਪਰਿਵਾਰ ਦੇ ਦੱਸਣ ਮੁਤਾਬਿਕ ਉਹਨਾਂ ਦੇ 22 ਤੋਂ 25 ਤੋਲੇ ਸੋਨਾ ਅਤੇ ਚਾਰ ਲੱਖ ਰੁਪਏ ਦੀ ਨਕਦੀ ਅਲਮਾਰੀ ਦੇ ਵਿੱਚ ਪਏ ਸਨ ਅਤੇ ਉਹ ਘਰ ਦੇ ਵਿੱਚ ਸੁੱਤੇ ਪਏ ਸੀ ਪਰ ਉਹਨਾਂ ਨੂੰ ਨਹੀਂ ਪਤਾ ਚੱਲਿਆ ਕਿ ਚੋਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਕਿਹਾ ਜਦੋਂ ਸਵੇਰੇ ਵੇਖਿਆ ਤਾਂ ਉਹਨਾਂ ਨੂੰ ਇਸ ਘਟਨਾ ਦਾ ਪਤਾ ਚੱਲਿਆ ਹੈ ਉਹਨਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਚ ਜਾਂਚ ਕੀਤੀ ਜਾ ਰਹੀ ਹੈ।