वेब स्टोरी

ई-पेपर

लॉग इन करें

ਲੁਧਿਆਣਾ ਡੀਸੀ ਦਫਤਰ ਦੇ ਤਹਿਸੀਲਦਾਰ ਪੂਰਬੀ ਦੇ ਕਲਰਕ ਆਪਣੀ ਮਨ ਮਰਜ਼ੀ ਨਾਲ ਕਰਤੇ ਕੰਮ ।

  • ਮਹਿਲਾ ਆਪਣੇ ਬੱਚਿਆਂ ਦੇ ਜਾਤੀ ਸਰਟੀਫਿਕੇਟ ਬਣਵਾਉਣ ਨੂੰ ਲੈ ਕੇ ਕਈ ਗੇੜੇ ਕੱਟ ਚੁੱਕੀ ਹੈ
  • ਮਹਿਲਾ ਪ੍ਰਾਈਵੇਟ ਬੈਂਕ ਦੇ ਵਿੱਚ ਲੋਕਾਂ ਨੂੰ ਪਾਣੀ ਪਿਆਣ ਦਾ ਕੰਮ ਕਰਦੀ ਹੈ।
  • ਹੁਸ਼ਿਆਰਪੁਰ ਤੋਂ ਲੁਧਿਆਣਾ ਹਫਤੇ ਚ ਦੋ ਦਿਨ ਆਉਂਦੀ ਹੈ
  • ਹਰ ਵਾਰ ਮੁਲਾਜ਼ਮ ਸਵਾਲ ਨੋਟ ਕਰਕੇ ਮੋੜ ਦਿੰਦੇ ਹਨ। ਕਹਿੰਦੇ ਤੁਹਾਡਾ ਕੱਲ ਕੰਮ ਹੋ ਜਾਵੇਗਾ

ਲੁਧਿਆਣਾ 15 ਅਗਸਤ 2026 ( ਹਰਮੇਲ ਸਿੰਘ )

ਜਿੱਥੇ ਪੰਜਾਬ ਸਰਕਾਰ ਲੋਕਾਂ ਦੀ ਸਹੂਲਤਾਂ ਵਾਸਤੇ ਆਨਲਾਈਨ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਤੁਹਾਡਾ ਆਨਲਾਈਨ ਕੰਮ ਜਲਦੀ ਹੋਵੇਗਾ ਪਰ ਹਕੀਕਤ ਕੁਝ ਹੋਰ ਹੀ ਹੈ ਹੁਸ਼ਿਆਰਪੁਰ ਦੀ ਰਹਿਣ ਵਾਲੀ ਕੁਸਮ ਕੁਮਾਰੀ ਜੋ ਕਿ ਹੁਸ਼ਿਆਰਪੁਰ ਪ੍ਰਾਈਵੇਟ ਬੈਂਕ ਦੇ ਵਿੱਚ ਚਾਹ ਪਾਣੀ ਪਿਆਣ ਦਾ ਕੰਮ ਕਰਦੀ ਹੈ । ਉਸਦੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਪੜ੍ਦੇ ਨੇ ਤੇ ਅਤੇ ਸਕੂਲ ਵੱਲੋਂ ਬੱਚਿਆ ਦੇ ਜਾਚੀ ਸਰਟੀਫਿਕੇਟ ਅਤੇ ਇਨਕਮ ਸਰਟੀਫਿਕੇਟ ਮੰਗਿਆ ਗਿਆ ਸੀ। ਮਹਿਲਾ ਵੱਲੋਂ ਲੁਧਿਆਣਾ ਦੇ ਸੇਵਾ ਕੇਂਦਰ ਡੀਸੀ ਦਫਤਰ ਵਿਖੇ 06.07.2026 ਨੂੰ ਅਪਲਾਈ ਕੀਤਾ ਗਿਆ ਸੀ । ਕੁਝ ਦਿਨ ਬੀਟਣ ਤੋਂ ਬਾਅਦ ਮਹਿਲਾ ਵੱਲੋਂ ਤਹਿਸੀਲਦਾਰ ਪੂਰਬੀ ਦੇ ਦਫਤਰ ਵਿੱਚ ਸੰਪਰਕ ਕੀਤਾ ਗਿਆ ਅਤੇ ਕਲਰਕ ਵੱਲੋਂ ਰਸੀਦ ਨੰਬਰ ਨੋਟ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡਾ ਸਰਟੀਫਿਕੇਟ ਅਸੀਂ ਅੱਗੇ ਭੇਜ ਦਵਾਂਗੇ । ਪਰ ਇੱਕ ਮਹੀਨਾ ਬੀਤਣ ਤੋਂ ਬਾਅਦ ਵੀ ਸਰਟੀਫਿਕੇਟ ਤਹਸੀਲਦਾਰ ਪੂਰਬੀ ਦੀ ਆਈਡੀ ਦੇ ਵਿੱਚ ਉਸੇ ਤਰ੍ਹਾਂ ਹੀ ਖੜਾ ਹੈ। ਮਹਿਲਾ ਜੋ ਕਿ ਹੁਸ਼ਿਆਰਪੁਰ ਤੋਂ ਲੁਧਿਆਣੇ ਡੀਸੀ ਦਫਤਰ ਦੇ ਤਹਿਸੀਲਦਾਰ ਪੂਰਬੀ ਦੇ ਕਮਰੇ ਵਿੱਚ ਕਈ ਵਾਰ ਚੱਕਰ ਲਗਾ ਚੁੱਕੀ ਹੈ। ਲੇਕਿਨ ਸਰਕਾਰੀ ਸੀਟ ਤੇ ਬੈਠੇ ਮੁਲਾਜ਼ਮ ਤੇ ਕੋਈ ਅਸਰ ਨਹੀਂ । ਇਸ ਮਹਿਲਾ ਦੀ ਤਰ੍ਹਾਂ ਹੋਰ ਪਤਾ ਨਹੀਂ ਪੰਜਾਬ ਦੇ ਵਿੱਚ ਕਿੰਨੇ ਲੋਕ ਹੋਣਗੇ ਜਿਹੜੇ ਕਿ ਇਹੋ ਜਿਹੇ ਸਰਕਾਰੀ ਮੁਲਾਜ਼ਮਾਂ ਤੋਂ ਪਰੇਸ਼ਾਨ ਹੋਣਗੇ। ਪੰਜਾਬ ਸਰਕਾਰ ਨੂੰ ਇਹਨਾਂ ਮੁਲਾਜ਼ਮਾਂ ਤੇ ਨੱਥ ਪਾਣੀ ਚਾਹੀਦੀ । ਤਾਂ ਕਿ ਲੋਕਾਂ ਦਾ ਸਹੀ ਟਾਈਮ ਤੇ ਕੰਮ ਕਰਕੇ ਦਿੱਤਾ ਜਾਵੇ । ਇਹ ਮਾਮਲਾ ਉੱਚ ਅਧਿਕਾਰੀਆਂ ਦੇ ਨਿਗਹਾ ਦੇ ਵਿੱਚ ਆ ਚੁੱਕਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਲੁਧਿਆਣਾ ਤਹਸੀਲਦਾਰ ਪੂਰਬੀ ਦੇ ਕਲਰਕ ਤੇ ਕੀ ਕਾਰਵਾਈ ਹੁੰਦੀ ਹੈ

Leave a Comment

ਹੋਰ ਪੜ੍ਹੋ
और पढ़ें