
ਲੁਧਿਆਣਾ 30.08.2026 ( ਹਰਮੇਲ ਸਿੰਘ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 30 ਅਗਸਤ ਨੂੰ ਉਲੀਕੇ ਡੀਸੀ ਦਫ਼ਤਰਾਂ ਅੱਗੇ ਪੱਕੇ ਮੋਰਚਿਆਂ ਦਾ ਅਗਾਜ ਹੋਇਆ ਜਿਸ ਦੇ ਤਹਿਤ ਡੀਸੀ ਦਫ਼ਤਰ ਲੁਧਿਆਣਾ ਅੱਗੇ ਪੱਕੇ ਮੋਰਚੇ ਚ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਪਹੁੰਚੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਜਿਲਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਤੇ ਜਿਲਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਸਿੰਘ ਨੇ ਕਿਹਾ ਕਿ ਸਰਕਾਰ ਵੱਲੋ ਲੰਮੇ ਸਮੇਂ ਤੋਂ ਕਿਸਾਨਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਕਿਸਾਨ ਅਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਚੱਲ ਰਿਹਾ ਹੈ ਸਰਕਾਰ ਕਿਸਾਨਾਂ ਅਤੇ ਹੋਰ ਸੰਘਰਸ਼ਾਂ ਕਰਕੇ ਲੋਕਾਂ ਨਾਲ ਮੀਟਿੰਗ ਮੀਟਿੰਗ ਖੇਡ ਰਹੀ ਹੈ । ਮੰਗਾਂ ਦਾ ਜ਼ਿਕਰ ਕਰਦਿਆਂ ਆਗੂਆਂ ਨੇ ਕਿਹਾ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਵਾਉਣ ਲਈ, ਕਿਸਾਨਾਂ ਮਜ਼ਦੂਰਾਂ ਦੇ ਕਰਜੇ ਖਤਮ ਕਰਵਾਉਣ ਲਈ, ਆਬਾਦਕਾਰਾਂ ਨੂੰ ਮਾਲਕੀ ਹੱਕ ਦਵਾਉਣ ਲਈ, ਲੈਂਡ ਪੋਲਿੰਗ ਪਾਲਿਸੀ ਰੱਦ ਕਰਵਾਉਣ ਲਈ, ਕਿਸਾਨਾਂ ਤੇ ਪਾਏ ਕੇਸ ਖਤਮ ਕਰਾਉਣ ਤੇ ਪੁਲਿਸ ਵੱਲੋਂ ਜਬਰ ਜੁਲਮ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਮੋਰਚਾ ਦੀ ਅੱਜ ਸ਼ੁਰੂਆਤ ਹੋਈ ਹੈ
ਬਲਵੰਤ ਸਿੰਘ ਘੁਡਾਣੀ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਉੱਪਰ ਜਬਰ ਜੁਲਮ ਢਾਹ ਰਹੀਆਂ ਹਨ ਤੇ ਕਾਰਪੋ ਰੇਟਾਂ ਪੱਖੀ ਨੀਤੀਆਂ ਲਿਆ ਕੇ ਉਨ੍ਹਾਂ ਦਾ ਖਜ਼ਾਨਾ ਭਰਨ ਜਾ ਰਹੀਆਂ ਹਨ ਤੇ ਸਾਡੀਆਂ ਜਮੀਨਾਂ, ਸਾਡੀ ਕਿਰਤ ਨੂੰ ਖੋਹਿਆ ਜਾ ਰਿਹਾ ਹੈ ਇਸ ਲਈ ਆਪਣੀਆਂ ਮੰਗਾਂ ਲਈ ਸਾਨੂੰ ਇਕੱਠੇ ਹੋ ਕੇ ਲੰਬੇ ਦਮ ਰੱਖਕੇ ਸੰਘਰਸ਼ ਕਰਨ ਦੀ ਲੋੜ ਹੈ
ਮੋਲਡਰ ਐਡ ਸਟੀਲ ਵਰਕਰ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਨੇ ਕਿਹਾ ਭਾਰਤ ਅਮਰੀਕਾ ਮੁਕਤ ਵਪਾਰ ਵਾਰਤਾ ਜਿੱਥੇ ਕਿਸਾਨਾਂ ਲਈ ਉਜਾੜੇ ਦੇ ਵਰੱਟ ਹਨ ਉੱਥੇ ਮਜ਼ਦੂਰਾਂ ਮੁਲਾਜ਼ਮਾਂ ਸਨਅਤੀ ਮਜ਼ਦੂਰਾਂ ਦੇ ਲਈ ਵੀ ਉਜਾੜੇ ਦੇ ਵਰੰਟ ਹਨ ਅਸੀਂ ਵੱਧ ਤੋਂ ਵੱਧ ਗਿਣਤੀ ਚ ਮਜ਼ਦੂਰਾਂ ਪੱਕੇ ਮੋਰਚੇ ਚ ਸ਼ਾਮਲ ਹੋਣਗੇ ਅੱਜ ਜਗਮੀਤ ਸਿੰਘ ਕਲਾੜ੍ਹ, ਮਨੋਹਰ ਸਿੰਘ ਕਲਾਹੜ,ਯੁਵਰਾਜ ਸਿੰਘ ਘੁਡਾਣੀ,ਜਸਵੀਰ ਸਿੰਘ ਅਸ਼ਗਰੀਪੁਰ ,ਨਾਜਰ ਸਿੰਘ ਸਿਆੜ, , ਮਨਜੀਤ ਸਿੰਘ ਬੁਢੇਲ, ਦਵਿੰਦਰ ਸਿੰਘ ਸਿਰਥਲਾ, ਤੀਰਥ ਸਿੰਘ ਤਲਵੰਡੀ, ਜਸਦੀਪ ਸਿੰਘ ਜੱਸੋਵਾਲ ਵੀ ਸ਼ਾਮਲ ਰਹੇ