
ਲੁਧਿਆਣਾ 31.08.2026 ( ਹਰਮੇਲ ਸਿੰਘ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੁਧਿਆਣਾ ਵਿਖੇ ਪੱਕਾ ਮੋਰਚਾ ਦੂਸਰੇ ਦਿਨ ਵਿੱਚ ਸ਼ਾਮਿਲ ਹੋਇਆ ਮੋਰਚੇ ਨੂੰ ਡੀਸੀ ਦਫਤਰ ਦੇ ਸਾਹਮਣੇ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੂੰ ਕਿਹਾ ਕਿ ਸਰਕਾਰਾਂ ਵੱਲੋਂ ਕਿਸਾਨਾਂ ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੀ ਗਏ, ਕੱਲ ਸੁਣਨ ਦੀ ਬਜਾਏ ਡਾਂਗਾਂ ਨਾਲ ਨਿਵਾਜਿਆ ਜਾ ਰਿਹਾ ਹੈ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਭਾਰਤ ਅਮਰੀਕਾ ਮੁਕਤ ਵਪਾਰ ਰੱਦ ਕੀਤਾ ਜਾਵੇ,ਸੋਧੀ ਲੈਂਡ ਪੁਲਿੰਗ ਵਾਪਸ ਲੈਣ,ਆਬਾਦਕਾਰਾਂ ਨੂੰ ਜ਼ਮੀਨੀ ਮਾਲਕੀ ਹੱਕ ਦਿੱਤੇ ਜਾਣ,ਕਿਸਾਨਾਂ ਮਜ਼ਦੂਰਾਂ ਤੇ ਪਾਏ ਕੀ ਵਾਪਸ ਲਏ ਜਾਣ, ਹੜਾਂ ਨਾਲ ਹੋਏ ਨੁਕਸਾਨ ਦਾ ਮੁਆਵਜਾ, ਕਿਸਾਨਾਂ ਮਜ਼ਦੂਰਾਂ ਤੇ ਪਾਏ ਕੇਸ ਵਾਪਸ ਲੈਣ ਤੇ ਕਾਰਪੋਰੇਟ ਤੇ ਅੰਨੇ ਮੁਨਾਫੇ ਬੰਦ ਕੀਤੇ ਜਾਣ ਅਤੇ ਉਹਨਾਂ ਦੇ ਪੂੰਜੀ ਤੇ ਟੈਕਸ ਲਾਇਆ ਜਾਵੇ ਪਾਣੀਆਂ ਦੀ ਵੰਡ ਸੰਸਾਰ ਦੇ ਅਸੂਲਾਂ ਅਨੁਸਾਰ ਭਾਈਚਾਰ ਤਰੀਕੇ ਨਾਲ ਕੀਤੀ ਜਾਵੇ, ਬਿਜਲੀ ਬਿੱਲ , ਤੇ ਬੀਜ ਬਿੱਲ ਰੱਦ ਕੀਤਾ ਜਾਣ ।ਇਕ ਮਤੇ ਰਾਹੀਂ ਤਲਵੰਡੀ ਸਲੇਮ ਵਿਖੇ ਪਾਸ਼ ਹੰਸਰਾਜ ਯਾਦਗਾਰ ਤੇ ਗੁੱਝੇ ਢੰਗ ਨਾਲ ਸਰਕਾਰ ਦੀ ਸ਼ਹਿ ਤੇ ਪਿੰਡ ਦੇ ਸਰਪੰਚ ਰਾਹੀਂ ਕਬਜ਼ਾ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ, ਅੱਜ ਦੇ ਧਰਨੇ ਨੂੰ ਜ਼ਿਲ੍ਹਾ ਆਗੂ ਬਲਵੰਤ ਸਿੰਘ ਘੁਡਾਣੀ, ਚਰਨਜੀਤ ਸਿੰਘ ਫੱਲੇਵਾਲ, ਯੁਵਰਾਜ ਸਿੰਘ ਘੁਡਾਣੀ, ਨਾਜਰ ਸਿੰਘ ਸਿਆੜ, ਜਸਵੀਰ ਸਿੰਘ ਅਸ਼ਕਰੀਪੁਰ, ਕੁਲਦੀਪ ਸਿੰਘ, ਮਜ਼ਦੂਰ ਆਗੂ ਜੌਹਰੀ, ਮਨਜੀਤ ਕੌਰ ਲੁਧਿਆਣਾ ਤੇ ਸਟੇਜ ਦੀ ਕਾਰਵਾਈ ਮਨੋਹਰ ਸਿੰਘ ਕਲਾਹੜ ਨੇ ਨਿਭਾਈ।
