
ਲੁਧਿਆਣਾ/ਮੋਹਾਲੀ : ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ 28 ਜੂਨ 2026, ਦਿਨ ਐਤਵਾਰ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਮਹਾਂ ਮੀਟਿੰਗ ਸੱਦੀ ਗਈ ਹੈ। ਮੀਟਿੰਗ ਸਵੇਰੇ 10:30 ਵਜੇ ਮੁਲਾਜ਼ਮ ਭਵਨ, ਸੈਕਟਰ 6, ਮੋਹਾਲੀ ਵਿਖੇ ਹੋਵੇਗੀ।
ਜਿਲ੍ਹਾ ਪ੍ਰਧਾਨ *ਸਤਨਾਮ ਸਿੰਘ, ਲਹਿਲ * ਨੇ ਦੱਸਿਆ ਕਿ ਪੰਜਾਬ ਭਰ ਦੇ ਸੇਵਾ ਕੇਂਦਰਾਂ ‘ਚ ਕੰਮ ਕਰਦੇ ਮੁਲਾਜ਼ਮ, ਡਾਟਾ ਐਂਟਰੀ ਆਪਰੇਟਰ ਅਤੇ ਨਿੱਜੀ ਕੰਪਨੀ ਰਾਹੀਂ ਤਾਇਨਾਤ ਸੁਰੱਖਿਆ ਗਾਰਡ ਇਸ ਮੀਟਿੰਗ ‘ਚ ਵੱਡੀ ਗਿਣਤੀ ‘ਚ ਸ਼ਾਮਲ ਹੋਣਗੇ।
ਸਤਨਾਮ ਸਿੰਘ ਨੇ ਕਿਹਾ ਕਿ ਮੀਟਿੰਗ ਦਾ ਮੁੱਖ ਮੁੱਦਾ ਨਿੱਜੀ ਕੰਪਨੀ ਵੱਲੋਂ ਗਾਰਡਾਂ ਦੀ ਪਿਛਲੇ 3 ਮਹੀਨਿਆਂ ਤੋਂ ਰੁਕੀ ਤਨਖਾਹ ਹੈ। ਗਾਰਡ ਦਿਨ-ਰਾਤ ਡਿਊਟੀ ਦੇ ਰਹੇ ਹਨ ਪਰ ਕੰਪਨੀ ਵੱਲੋਂ ਬਾਰ-ਬਾਰ ਭਰੋਸੇ ਦੇਣ ਦੇ ਬਾਵਜੂਦ ਤਨਖਾਹ ਅਦਾ ਨਹੀਂ ਕੀਤੀ ਜਾ ਰਹੀ। ਇਸ ਕਾਰਨ ਗਾਰਡਾਂ ਦੇ ਘਰਾਂ ‘ਚ ਫਾਕੇ ਪੈਣ ਦੀ ਨੌਬਤ ਆ ਗਈ ਹੈ।
ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ‘ਚ ਕੰਮ ਦਾ ਬੋਝ ਲਗਾਤਾਰ ਵਧ ਰਿਹਾ ਹੈ, ਪਰ ਸਟਾਫ਼ ਘੱਟ ਅਤੇ ਤਨਖਾਹਾਂ ਲੇਟ ਦੇਣ ਦਾ ਰੁਝਾਨ ਆਮ ਹੋ ਗਿਆ ਹੈ। ਨਿੱਜੀ ਕੰਪਨੀਆਂ ਮਜ਼ਦੂਰ ਕਾਨੂੰਨਾਂ ਦੀ ਉਲੰਘਣਾ ਕਰ ਰਹੀਆਂ ਹਨ।
ਐਲਾਨ: ਸਤਨਾਮ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਤੇ ਕੰਪਨੀ ਨੇ 7 ਦਿਨਾਂ ਅੰਦਰ ਗਾਰਡਾਂ ਦੀ ਬਕਾਇਆ ਤਨਖਾਹ ਅਦਾ ਨਾ ਕੀਤੀ ਤਾਂ ਸੂਬਾ ਭਰ ਦੇ ਸੇਵਾ ਕੇਂਦਰਾਂ ‘ਚ “ਆਰ-ਪਾਰ ਦੀ ਲੜਾਈ” ਦਾ ਐਲਾਨ ਕੀਤਾ ਜਾਵੇਗਾ। ਮੁਲਾਜ਼ਮ ਮਜਬੂਰਨ ਅਣਮਿੱਥੇ ਸਮੇਂ ਲਈ ਹੜਤਾਲ ਕਰਨਗੇ, ਜਿਸਦੀ ਸਾਰੀ ਜਿੰਮੇਵਾਰੀ ਪ੍ਰਸ਼ਾਸਨ ਤੇ ਕੰਪਨੀ ਦੀ ਹੋਵੇਗੀ।
ਅਸੀਂ ਲੇਬਰ ਵਿਭਾਗ ਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਗਾਰਡਾਂ ਦੀ ਮਿਹਨਤ ਦਾ ਮੁੱਲ ਪਾਉਂਦਿਆਂ ਤੁਰੰਤ ਤਨਖਾਹ ਜਾਰੀ ਕਰਵਾਈ ਜਾਵੇ।
ਇਸ ਮੀਟਿੰਗ ਵਿਚ ਟ੍ਰੇਡ ਯੂਨੀਅਨ ਆਗੂ ਨਿਰਮਲ ਸਿੰਘ ਧਾਲੀਵਾਲ( ਜਰਨਲ ਸਕੱਤਰ ਪੰਜਾਬ ਏਟਕ )ਬੰਤ ਸਿੰਘ ਬਰਾੜ, ਪੰਜਾਬ ਪ੍ਰਧਾਨ, ਅਤੇ ਵਿਨੋਦ ਚੁੱਘ ਉਪ ਪ੍ਰਧਾਨ ਏਟਕ ਵੈਸੇਸ ਤੋਰ ਤੇ ਸ਼ਾਮਲ ਹੋ ਰਹੇ ਹਨ
