वेब स्टोरी

ई-पेपर

लॉग इन करें

ਭਗਵਾਨ ਵਾਲਮੀਕੀ ਜੋਤੀ ਸਭਾ ਲੁਧਿਆਣਾ ਵੱਲੋਂ ਭਗਵਾਨ ਵਾਲਮੀਕੀ ਜੀ ਦਾ ਗੁਰਪੁਰਬ ਬੜੀ ਧੂਮਧਾਮ ਨਾਲ ਮਨਾਇਆ ਗਿਆ

ਲੁਧਿਆਣਾ 26.10.2026 ( ਹਰਮੇਲ ਸਿੰਘ ) ਪੂਰੇ ਦੇਸ਼ ਭਰ ਦੇ ਵਿੱਚ ਵਾਲਮੀਕੀ ਜੈਅੰਤੀ ਬੜੀ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ ਉੱਥੇ ਹੀ ਅੱਜ ਲੁਧਿਆਣਾ ਦੇ ਰੇਲਵੇ ਕਲੋਨੀ ਨੰਬਰ 10 ਦੇ ਵਿੱਚ ਬਣਿਆ ਪੁਰਾਤਨ ਮੰਦਰ ਵਿੱਚ ਭਗਵਾਨ ਵਾਲਮੀਕੀ ਜਿਉਤੀ ਸਭਾ ਲੁਧਿਆਣਾ ਵੱਲੋਂ ਭਗਵਾਨ ਵਾਲਮੀਕੀ ਜੀ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ । ਇਸ ਮੌਕੇ ਤੇ ਭਗਵਾਨ ਵਾਲਮੀਕੀ ਜੋਤੀ ਸਭਾ ਲੁਧਿਆਣਾ ਵੱਲੋਂ ਸਮੂਹ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਉਥੇ ਹੀ ਉਹਨਾਂ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕਿਹਾ । ਉਹਨਾਂ ਨੇ ਕਿਹਾ ਕਿ ਸਗੋਂ ਨੌਜਵਾਨਾਂ ਨੂੰ ਅੱਜ ਦੇ ਦਿਨ ਸੌ ਚੁੱਕਣੀ ਚਾਹੀਦੀ ਹੈ ਕਿ ਅਸੀਂ ਅੱਜ ਤੋਂ ਬਾਅਦ ਕੋਈ ਵੀ ਨਸ਼ਾ ਨਹੀਂ ਕਰਾਂਗੇ । ਇਸ ਮੌਕੇ ਤੇ ਚੇਅਰਮੈਨ ਜਸਵੰਤ ਟਾਂਕ , ਪ੍ਰਧਾਨ ਦੀਪਕ ਕੁਮਾਰ , ਉਪ ਪ੍ਰਧਾਨ ਮੋਹਨ ਕੁਮਾਰ , ਰਾਜ ਉਜੈਨਵਾਲ , ਵਿਨੋਦ ਕੁਮਾਰ ਸਣੇ ਕਮੇਟੀ ਦੇ ਹੋਰ ਕਈ ਮੈਂਬਰ ਮੌਜੂਦ ਸੀ

Leave a Comment

ਹੋਰ ਪੜ੍ਹੋ
और पढ़ें