वेब स्टोरी

ई-पेपर

लॉग इन करें

ਲੁਧਿਆਣੇ ਕਾਂਗਰਸੀ ਆਗੂ ਤੇ ਚੱਲੀਆਂ ਗੋਲੀਆਂ ।

ਲੁਧਿਆਣਾ 30.10.2026 ( ਹਰਮੇਲ ਸਿੰਘ ) ਬੀਤੀ ਰਾਤ ਲੁਧਿਆਣਾ ਦੇ ਢੋਲੇਵਾਲ ਚੌਂਕ ਦੇ ਵਿੱਚ ਕਾਂਗਰਸ ਸੀ ਆਗੂ ਅਤੇ ਉਨਾਂ ਦੇ ਪਰਿਵਾਰ ਤੇ ਕੋਈ ਲੋਕਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ । ਇਹ ਘਟਨਾ ਆਰ ਕੇ ਮੈਗੀ ਪੁਆਇੰਟ , ਲਿੰਕ ਰੋਡ ਢੋਲੇਵਾਲ ਨੇੜੇ ਦੀ ਦੱਸੀ ਜਾ ਰਹੀ ਹੈ । ਦੋਸ਼ੀਆਂ ਵੱਲੋਂ ਰਾਤ ਦੇ ਤਕਰੀਬਨ 11 ਵਜੇ ਕਾਂਗਰਸੀ ਆਗੂ ਅਤੇ ਉਸ ਦੇ ਪਰਿਵਾਰ ਦੇ ਨਾਲ ਪਹਿਲਾਂ ਕੁੱਟਮਾਰ ਕੀਤੀ ਗਈ ਹੈ। ਉਸ ਤੋਂ ਬਾਅਦ ਇਨੋਵਾਕਾਰ ਦੇ ਵਿੱਚ ਬੈਠਾ ਪਰਿਵਾਰ ਤੇ ਗੋਲੀਆਂ ਚਲਾਈਆਂ ਗਈਆਂ ਨੇ । ਪੀੜਤ ਵੱਲੋਂ ਇਨੋਵਾਕਾਰ ਭਜਾ ਕੇ ਆਪਣੀ ਜਾਨ ਬਚਾਈ ਹੈ । ਜਿਸ ਤੋਂ ਬਾਅਦ ਪੁਲਿਸ ਨੂੰ ਇਚਲਾ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਤਫਤੀਸ਼ ਦੌਰਾਨ ਦੋਸ਼ੀਆਂ ਦੇ ਉੱਪਰ ਪਰਚਾ ਦਰਜ ਕੀਤਾ ਜਾਂਦਾ ਜੋ ਮਾਮਲਾ ਹੈ ਲੁਧਿਆਣਾ ਦੇ ਡਿਵੀਜ਼ਨ ਨੰਬਰ ਛੇ ਦੇ ਵਿੱਚ ਦਰਜ ਹੋ ਜਾਂਦਾ ਹੈ। ਜੋ ਕਿ ਐਫ ਆਈਆਰ ਨੰਬਰ 272 ਮਿਤੀ 29.10.2026

ਦਰਜ ਕੀਤੀ ਜਾਂਦੀ ਹੈ ਜੋਗੀ ਤਿੰਨ ਦੋਸ਼ੀਆਂ ਦੇ ਉੱਪਰ ਬਾਈ ਨੇਮ ਪਰਚਾ ਦਰਜ ਕੀਤਾ ਜਾਂਦਾ

  1. ਜਸਵਿੰਦਰ ਸਿੰਘ ਚਾਨਾ ਪੁੱਤਰ ਹਰਵਿੰਦਰ ਸਿੰਘ
  2. ਦਿਲਰਾਜ ਸਿੰਘ ਪੁੱਤਰ ਹਰਵਿੰਦਰ ਸਿੰਘ
  3. ਖੁਸ਼ਦੀਪ ਸਿੰਘ ਅਤੇ 3/4 ਅਨਪਛਾਤੇ ਵਿਅਕਤੀਆਂ ਦੇ ਉੱਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਹੈ।
    ਪੁਲਿਸ ਨੇ ਮੌਕੇ ਤੇ ਸੀਸੀਟੀਵੀ ਫੁਟੇਜ ਵੀ ਬਰਾਮਦ ਕਰ ਲਈ ਹੈ ਜਿਸ ਦੇ ਆਧਾਰ ਦੇ ਉੱਤੇ ਪਰਚਾ ਦਰਜ ਹੋਇਆ ਹੈ। ਅਜੇ ਫਿਲਹਾਲ ਦੋਸ਼ੀਆਂ ਦੀ ਭਾਲ ਜਾਰੀ ਹੈ।

Leave a Comment

ਹੋਰ ਪੜ੍ਹੋ
और पढ़ें