ਸਾਬਕਾ ਵਿਧਾਇਕ ਸੁਰਿੰਦਰ ਡਾਬਰ ਦੀ ਅਗਵਾਈ ਹੇਠ ਯੂਥ ਕਾਂਗਰਸ ਨੇ ਆਸ਼ੂ ਦੇ ਹੱਕ ਵਿੱਚ ਬੂਥ ਪੱਧਰ ’ਤੇ ਚੋਣ ਪ੍ਰਚਾਰ ਕੀਤਾ ਸ਼ੁਰੂ

ਲੁਧਿਆਣਾ ( 8 ਜੂਨ 2025 ) ਸਾਬਕਾ ਵਿਧਾਇਕ ਸੁਰਿੰਦਰ ਡਾਬਰ ਦੀ ਅਗਵਾਈ ਹੇਠ ਯੂਥ ਕਾਂਗਰਸ ਨੇ ਵਿਧਾਨ ਸਭਾ ਪੱਛਮੀ ’ ਚ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਚੋਣ ਪ੍ਰਚਾਰ ਨੂੰ ਤੇਜ਼ ਕਰਨ ਲਈ ਰਣਨੀਤੀ ਤਿਆਰ ਕੀਤੀ। ਇਸ ਦੌਰਾਨ ਬਲਾਕ, ਵਾਰਡ ਅਤੇ ਬੂਥ ਪੱਧਰ ’ਤੇ ਯੁਥ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਯੁਵਰਾਜ ਮਲਹੋਤਰਾ ਅਤੇ ਲੱਕੀ ਤਲਵਾੜ … Read more

ਕਾਂਗਰਸੀ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਚੋਣ ਦੀ ਭੱਜ ਦੌੜ ਵਿੱਚੋਂ ਸਮਾਂ ਕੱਢ ਕੇ ਖਿਡਾਰੀਆਂ ਨਾਲ ਬਿਤਾਇਆ ਸਮਾਂ

ਲੁਧਿਆਣਾ ( 08.06.2025 ) ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਚੋਣ ਪ੍ਰਚਾਰ ਦੀ ਭੰਜ ਦੋੜ ਵਿਚੋਂ ਕੁੱਝ ਸਮਾਂ ਕੱਢ ਕੇ ਮੇਰੀਕੀ ਫਾਰਮ ਵਿੱਖੇ ਖਿਡਾਰੀਆਂ,ਬੱਚਿਆਂ ਅਤੇ ਸਥਾਨਕ ਨਿਵਾਸੀਆਂ ਨਾਲ ਫੁੱਰਸਤ ਦੇ ਪੱਲ ਬਿਤਾਏ। ਖਿਡਾਰੀਆਂ ਨੂੰ ਮਿਲਣ ਦੋਰਾਨ ਆਸ਼ੂ ਨੇ ਨੌਜਵਾਨ ਪੀੜ੍ਹੀ ਨਾਲ ਸਕੂਲ ਅਤੇ ਕਾਲਜ ਦੇ ਦਿਨਾਂ ਦੌਰਾਨ ਅਤੇ ਗਲੀਆਂ ਅਤੇ ਮੁਹੱਲਿਆਂ ਵਿੱਚ ਖੇਡੀ ਕ੍ਰਿਕੇਟ ਅਤੇ … Read more

ਜੇਕਰ ਸੱਚਮੁੱਚ ਮੇਰੀ ਵਿਜੀਲੈਂਸ ਬਿਊਰੋ ਵਿੱਚ ਚੱਲਦੀ ਹੈ, ਤਾਂ ਭਗਵੰਤ ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦੈ – ਆਸ਼ੂ

ਲੁਧਿਆਣਾ, 8 ਜੂਨ:ਸੱਤਾਧਾਰੀ ਆਮ ਆਦਮੀ ਪਾਰਟੀ ‘ਤੇ ਆਪਣੇ ਹਮਲੇ ਨੂੰ ਜਾਰੀ ਰੱਖਦੇ ਹੋਏ, ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਅੱਜ ਕਿਹਾ, ਜੇਕਰ ਉਨ੍ਹਾਂ ਦੀ ਸੱਚਮੁੱਚ ਵਿਜੀਲੈਂਸ ਬਿਊਰੋ ਵਿੱਚ ਚੱਲਦੀ ਹੈ ਜਿਵੇਂ ਕਿ ‘ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ, ਤਾਂ ਮੁੱਖ ਮੰਤਰੀ ਭਗਵੰਤ ਮਾਨ ਇੱਕ ਦਿਨ ਲਈ ਵੀ ਆਪਣਾ ਅਹੁਦਾ ਸੰਭਾਲਣ ਦੇ … Read more

ਸਾਬਕਾ ਮੁੱਖ ਮੰਤਰੀ ਚੰਨੀ ਦੀ ਅਗਵਾਈ ਹੇਠ ਸਾਬਕਾ ਤੇ ਮੌਜੂਦਾ ਮੈਂਬਰ ਪਾਰਲੀਮੈਂਟ, ਮੌਜੂਦਾ ਅਤੇ ਸਾਬਕਾ ਵਿਧਾਇਕ ਆਮ ਵਰਕਰਾਂ ਵਾਂਗ ਕਰ ਰਹੇ ਨੇ ਕਾਂਗਰਸ ਦੇ ਹੱਕ ’ਚ ਪ੍ਰਚਾਰ : ਆਸ਼ੂ

ਲੁਧਿਆਣਾ ( 06.06.2025 ) ਵਿਧਾਨ ਸਭਾ ਪੱਛਮੀ ’ ਚ ਚੋਣ ਪ੍ਰਚਾਰ ਦੇ ਇੰਚਾਰਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਲੀ-ਮੁਹੱਲਿਆਂ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਕੇ ਭਾਰਤ ਭੂਸ਼ਣ ਆਸ਼ੂ ਲਈ ਵੋਟਾਂ ਮੰਗੀਆਂ। ਭਾਰਤ ਭੂਸ਼ਣ ਆਸ਼ੂ ਦੀ ਮੌਜੂਦਗੀ ਵਿੱਚ ਸਥਾਨਕ ਲੋਕਾਂ ਨੇ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਦਾ ਸੰਕਲਪ ਲਿਆ। ਪੰਜਾਬ ਮਾਤਾ ਨਗਰ ਅਤੇ … Read more

ਲੁਧਿਆਣਾ ਪੱਛਮੀ ਜਿਮਨੀ ਚੋਣਾਂ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਫਤਰ ਦਾ ਕੀਤਾ ਉਦਘਾਟਨ

ਲੁਧਿਆਣਾ 05.06.2025 ਅਜ ਲੁਧਿਆਣਾ ਵਿਖੇ ਸ੍ਰੀ ਨਵਨੀਤ ਕੁਮਾਰ ਗੋਪੀ ਜੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਹਨ ਉਹਨਾਂ ਦੇ ਦਫਤਰ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੀਤਾ ਇਸ ਮੌਕੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਮਾਨਗੜ ਬੀਬੀ ਸਿਮਰਨਜੀਤ ਕੌਰ ਜਿਲਾ ਪ੍ਰਧਾਨ ਲੁਧਿਆਣਾ ਬੀਬੀ ਪਰਮਜੀਤ … Read more

ਕਾਂਗਰਸੀ ਉਮੀਦਵਾਰ ਆਸ਼ੂ ਨੂੰ ਜ਼ਿਲ੍ਹਾ ਟੈਕਸਟੇਸ਼ਨ ਬਾਰ ਐਸੋਸੀਏਸ਼ਨ (ਸੇਲਜ਼ ਟੈਕਸ) ਦਾ ਮਿਲਿਆ ਸਮਰਥਨ

ਲੁਧਿਆਣਾ ( 05.06.2025 ) ਜ਼ਿਲ੍ਹਾ ਟੈਕਸਟੇਸ਼ਨ ਬਾਰ ਐਸੋਸੀਏਸ਼ਨ (ਸੇਲਜ਼ ਟੈਕਸ) ਨੇ ਵਿਧਾਨ ਸਭਾ ਪੱਛਮੀ ਦੀ ਉਪ ਚੋਣ ਵਿੱਚ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਐਸੋਸੀਏਸ਼ਨ ਦਫ਼ਤਰ ਵਿਖੇ ਆਯੋਜਿਤ ਮੀਟਿੰਗ ਵਿੱਚ ਪਹੁੰਚੇ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਐਸੋਸੀਏਸ਼ਨ ਦਾ ਧੰਨਵਾਦ ਕੀਤਾ। ਇਸ ਮੋਕੇ ਸਿਧਾਰਥ ਸ਼ਰਮਾ ਤੇਜਸ ਵੀ ਮੌਜੂਦ ਸਨ। ਕਾਂਗਰਸ ਦੀਆਂ … Read more

ਮਾਨਯੋਗ ਅਦਾਲਤ ਨੇ ਭਾਰਤ ਭੂਸ਼ਣ ਆਸ਼ੂ ਦੇ ਪਰਚੇ ਰੱਦ ਕੀਤੇ

ਲੁਧਿਆਣਾ ( 5 ਜੂਨ ) ਆਮ ਆਦਮੀ ਪਾਰਟੀ ਵੱਲੋਂ ਬਦਲੇ ਦੀ ਭਾਵਨਾ ਨਾਲ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਦਰਜ ਕੀਤੇ ਪਰਚੇ ਮਾਨਯੋਗ  ਅਦਾਲਤ ਨੇ ਰੱਦ ਕਰ ਦਿੱਤੇ ਹਨ।  ਮਾਨਯੋਗ ਅਦਾਲਤ ਦੇ ਇਸ ਵੱਡੇ ਫੈਸਲੇ ਨੇ  ਨਿਆਂ ਪ੍ਰਣਾਲੀ ਵਿੱਚ ਲੋਕਾਂ ਦੇ ਭਰੋਸੇ ਨੂੰ ਮਜ਼ਬੂਤ ਕੀਤਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਲੀਗਲ ਸੈੱਲ ਦੇ ਸੀਨੀਅਰ ਵਕੀਲ ਸਾਹਿਬਾਨ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ । ਇਸ ਮੌਕੇ ਸੀਨੀਅਰ ਐਡਵੋਕੇਟ ਰਾਜੀਵ ਕੌਸ਼ਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ ਮਾਨਯੋਗ ਅਦਾਲਤ ਵੱਲੋਂ ਭਾਰਤ ਭੂਸ਼ਣ ਆਸ਼ੂ ਜੀ ਦੇ ਖਿਲਾਫ ਦਰਜ ਕੀਤੇ  ਝੂਠੇ ਅਤੇ ਬਦਲਾਖੋਰੀ ਦੇ ਮਕਸਦਾਂ ਨਾਲ ਪ੍ਰੇਰਿਤ ਪਰਚਿਆਂ ਨੂੰ ਰੱਦ ਕਰਨਾ ਸਿਰਫ ਇਕ ਵਿਅਕਤੀ ਦੀ ਨਹੀਂ, ਬਲਕਿ ਸੱਚਾਈ ਅਤੇ ਨਿਆਂ ਦੀ ਵੀ ਜਿੱਤ ਹੈ। ਇਹ ਫੈਸਲਾ ਇਹ ਸਾਬਤ ਕਰਦਾ ਹੈ ਕਿ ਭਾਰਤ ਦੀ ਨਿਆਂ ਪ੍ਰਣਾਲੀ ਅਜੇ ਵੀ ਸੰਵਿਧਾਨਕ ਮੂਲਾਂ ਤੇ ਨਿਰਪੱਖਤਾ ਅਤੇ ਸੱਚ ਦੇ ਉੱਤੇ ਅਟੁੱਟ ਭਰੋਸਾ ਰੱਖਦੀ ਹੈ।”ਸ੍ਰੀ ਕੌਸ਼ਲ ਨੇ ਕਿਹਾ ਕਿ “ ਅਸੀਂ ‘ਸਤ੍ਯਮੇਵ ਜਯਤੇ’ ਦੇ ਮੂਲ ਮੰਤਵ ਨੂੰ ਇੱਕ ਵਾਰ ਫਿਰ ਜੀਵੰਤ ਹੋਂਦ ਵਿਚ ਆਉਂਦਾ ਵੇਖਿਆ ਹੈ। ਇਹ ਸਿਰਫ ਇੱਕ ਕਾਨੂੰਨੀ ਲੜਾਈ ਨਹੀਂ ਸੀ, ਇਹ ਲੋਕਤੰਤਰ, ਇਨਸਾਫ ਅਤੇ ਆਵਾਜ਼ ਉਠਾਉਣ ਦੇ ਅਧਿਕਾਰ ਦੀ ਰੱਖਿਆ ਦੀ ਲੜਾਈ ਸੀ।” ਜਿਸ ਵਿੱਚ ਭਾਰਤ ਭੂਸ਼ਣ ਆਸ਼ੂ ਤਰਾਸ਼ ਕੇ ਨਿਕਲਿਆ ਤੇ ਅੱਜ ਹੀਰੇ ਵਾਂਗ ਸੱਭ ਦੇ ਸਾਹਮਣੇ ਹੈ । ਇਸ ਮੌਕੇ ਲੁਧਿਆਣਾ ਪੱਛਮੀ ਹਲਕੇ ਦੀ ਚੋਣ ਮੁਹਿੰਮ ਦੇ ਇੰਚਾਰਜ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ  “ ਅਸੀਂ ਮਾਨਯੋਗ ਅਦਾਲਤ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਸੱਚਾਈ ਨੂੰ ਮੰਨਿਆ ਅਤੇ ਨਿਆਂ ਨੂੰ ਬਰਕਰਾਰ ਰੱਖਿਆ। ਇਹ ਫੈਸਲਾ ਦੇਸ਼ ਦੇ ਹਰੇਕ ਨਾਗਰਿਕ ਲਈ ਇੱਕ ਸੰਦੇਸ਼ ਹੈ ਕਿ ਨਿਆਂ ਪ੍ਰਣਾਲੀ ਵਿਚ ਭਰੋਸਾ ਰੱਖੋ — ਕਿਉਂਕਿ ਆਖ਼ਿਰਕਾਰ ਸੱਚ ਦੀ ਹੀ ਜਿੱਤ ਹੁੰਦੀ ਹੈ।” ਰਾਣਾ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕੇਵਲ ਤੇ ਕੇਵਲ ਆਪਣੇ ਵਿਰੋਧੀਆਂ ਨੂੰ ਡਰਾਉਣ, ਧਮਕਾਉਣ ਤੇ ਪਰਚੇ ਦਰਜ ਕਰਨ ਤੋਂ ਬਿਨਾਂ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਹੋਰ ਕੋਈ ਕੰਮ ਨਹੀਂ ਕੀਤਾ । ਲੋਕਤੰਤਰ ਵਿੱਚ ਮੀਡੀਆ ਤੇ ਪੱਤਰਕਾਰਾਂ ਤੇ ਪਰਚੇ ਦਰਜ ਕਰਕੇ ਆਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੇ ਯਤਨ ਕੀਤੇ ਹਨ ਜੋ ਕਿ ਕਦੀ ਕਾਮਯਾਬ ਨਹੀਂ ਹੋਣੇ । ਰਾਣਾ ਗੁਰਜੀਤ  ਸਿੰਘ  ਨੇ ਕਿਹਾ ਕਿ ਲੁਧਿਆਣਾ ਪੱਛਮੀ ਹਲਕੇ ਤੋਂ ਪਾਰਟੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਤੇ ਦਰਜ ਝੂਠੇ ਪਰਚੇ ਰੱਦ ਹੋਏ ਇਹ ਮੌਜੂਦਾ ਸਰਕਾਰ ਤੇ ਉਸਦੇ ਆਗੂਆਂ ਦੇ ਮੂੰਹ ਤੇ ਮਾਨਯੋਗ ਨਿਆਂ ਪ੍ਰਣਾਲੀ ਦੀ ਕਰਾਰੀ ਚਪੇੜ ਹੈ । ਉਹਨਾਂ ਕਿਹਾ ਕਿ ਇਸ ਇਮਤਿਹਾਨ ਵਿੱਚ ਭਾਰਤ ਭੂਸ਼ਣ ਆਸ਼ੂ ਸੋਨੇ ਦੀ ਕੁਠਾਲੀ ਵਿੱਚੋਂ ਖਰਾ ਸੋਨਾ ਬਣ ਕੇ ਨਿਕਲਿਆ ਹੈ ਅਤੇ ਮਾਨਯੋਗ ਅਦਾਲਤ ਦੇ ਇਨਸਾਫ ਤੋਂ ਬਾਅਦ ਹੁਣ ਲੁਧਿਆਣਾ ਵੈਸਟ ਦੇ ਲੋਕਾਂ ਦੀ ਕਚਹਿਰੀ ਵਿੱਚ ਹੈ  ਅਤੇ ਉਹਨਾਂ ਨੂੰ ਉਮੀਦ ਹੈ ਕਿ ਆਸ਼ੂ ਲੋਕਾਂ ਦੀ ਕਚਿਹਿਰੀ ਵਿੱਚ ਵੀ ਵੱਡੀ ਜਿੱਤ ਨਾਲ ਜਿੱਤਣਗੇ ।ਲੁਧਿਆਣਾ ਪੱਛਮੀ ਹਲਕੇ ਦੇ ਲੋਕਾਂ ਦਾ ਅਥਾਹ ਤੇ ਅਟੁੱਟ ਪਿਆਰ ਹਰ ਦਿਨ ਨਵਾਂ ਹੌਂਸਲਾ ਪ੍ਰਦਾਨ ਕਰ ਰਿਹਾ ਹੈ । ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਵਕੀਲ ਭਰਾਵਾਂ ਵੱਲੋਂ ਭਾਰਤ ਭੂਸ਼ਣ ਆਸ਼ੂ ਦੀ ਇਸ ਵੱਡੀ ਮੱਦਦ ਤੇ ਸਾਥ ਲਈ ਉਹ ਸਾਰੇ ਲੀਗਲ ਸੈੱਲ ਕਾਂਗਰਸ ਪਾਰਟੀ ਲੁਧਿਆਣਾ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਨ । ਇਸ ਸੱਤਿਆਮੇਵ ਜਯੱਤੇ ਮੀਟਿੰਗ  ਦੌਰਾਨ ਸ਼ਾਮਲ ਵਕੀਲ ਭਾਈਚਾਰੇ ਵਿੱਚ ਐਡਵੋਕੇਟ ਹਿੰਮਾ਼ਸ਼ੂ ਵਾਲੀਆ , ਐਡਵੋਕੇਟ ਪੁਨੀਤ ਸਰੀਨ , ਐਡਵੋਕੇਟ ਮੰਨਣ ਬੇਰੀ , ਐਡਵੋਕੇਟ ਪ੍ਰਿਤਪਾਲ ਮਿੰਕਲ , ਐਡਵੋਕੇਟ ਸਰਬਜੀਤ ਸਰਹਾਲੀ , ਐਡਵੋਕੇਟ ਗੌਤਮ ਸ਼ਰਮਾ , ਐਡਵੋਕੇਟ ਸੰਨੀ ਸ਼ਰਮਾ , ਐਡਵੋਕੇਟ ਰਾਕੇਸ਼ ਸ਼ਰਮਾ , ਐਡਵੋਕੇਟ ਪ੍ਰਭ ਸੰਘਾ , ਐਡਵੋਕੇਟ ਮਯੰਕ ਜੈਨ , ਐਡਵੋਕੇਟ ਰਮਜੀਤ ਐਡਵੋਕੇਟ , ਕਿਨ ਭੱਲਾ ਐਡਵੋਕੇਟ ਕੁਨਾਲ ਵੋਹਰਾ , ਐਡਵੋਕੇਟ ਦਿਨੇਸ਼ ਸ਼ਰਮਾ ਅਤੇ ਐਡਵੋਕੇਟ ਪਰਮਵੀਰ ਸਿੰਘ ਮੌਜੂਦ ਸਨ । ਸਤ੍ਯਮੇਵ ਜਯਤੇ ।

ਲੁਧਿਆਣਾ ਦੇ ਤਹਿਸੀਲ ਪੂਰਬੀ ਅਧੀਨ ਆਉਂਦੇ ਪਿੰਡਾਂ ਦਾ ਕੰਮ ਨਹੀਂ ਹੁੰਦਾ ਟਾਈਮ ਸਰ । ਲੋਕਾਂ ਨੂੰ ਕਰਨਾ ਪੈਂਦਾ ਹੈ ਕਈ ਕਈ ਦਿਨ ਇੰਤਜ਼ਾਰ

ਲੁਧਿਆਣਾ 04.06.2025 ( ਹਰਮੇਲ ਸਿੰਘ ) ਜਿੱਥੇ ਪੰਜਾਬ ਸਰਕਾਰ ਲੋਕਾਂ ਦੀ ਸਹੂਲਤ ਵਾਸਤੇ ਵੱਡੇ ਵੱਡੇ ਕੰਮ ਕਰ ਰਹੀ ਹੈ ਉੱਥੇ ਹੀ ਗੱਲ ਕਰੀਏ ਲੁਧਿਆਣਾ ਪੂਰਵੀ ਦੇ ਤਹਿਸੀਲ ਅਧੀਨ ਆਉਂਦੇ ਪਿੰਡਾਂ ਦੇ ਜਿਹੜੇ ਕੰਮ ਉਹ ਟਾਈਮ ਸਿਰ ਨਹੀਂ ਹੁੰਦੇ ਲੋਕਾਂ ਨੂੰ ਕਈ ਕਈ ਦਿਨ ਇੰਤਜ਼ਾਰ ਕਰਨਾ ਪੈਂਦਾ ਹੈ। ਪਟਵਾਰੀ ਆਪਣੇ ਵੱਲੋਂ ਕੰਮ ਕਰ ਦਿੰਦੇ ਨੇ ਕਿਤੇ … Read more

ਆਮ ਆਦਮੀ ਪਾਰਟੀ ਦੇ ਵਰਕਰ ਪਾਰਟੀ ਨੂੰ ਛੱਡ ਕਾਂਗਰਸ ਵਿੱਚ ਹੋ ਰਹੇ ਸ਼ਾਮਿਲ

ਲੁਧਿਆਣਾ 03.06.2025 ( ਹਰਮੇਲ ਸਿੰਘ )ਗੱਲ ਕਰੀਏ ਆਮ ਆਦਮੀ ਪਾਰਟੀ ਦੀ ਜਿੱਥੇ ਲਗਾਤਾਰ ਵਰਕਰ ਅਤੇ ਅਹੁਦੇਦਾਰ ਪਾਰਟੀ ਨੂੰ ਛੱਡ ਕੇ ਵੱਖ-ਵੱਖ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਅੱਜ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਹੋਰ ਵੀ ਮਜਬੂਤੀ ਮਿਲੀ ਜਦੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਜੀ ਨੇ ਆਮ ਆਦਮੀ ਪਾਰਟੀ ਦੇ ਸ਼ਮਸ਼ੇਰ … Read more

ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ 15 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ : ਸਿਬਿਨ ਸੀ

ਚੰਡੀਗੜ੍ਹ, 3 ਜੂਨ ( harmel singh ) ਪੰਜਾਬ ਵਿਧਾਨ ਸਭਾ ਦੀ 64-ਲੁਧਿਆਣਾ ਪੱਛਮੀ ਸੀਟ ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਕੁੱਲ 15 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 64-ਲੁਧਿਆਣਾ ਪੱਛਮੀ ਸੀਟ ਲਈ 26 ਮਈ ਤੋਂ 2 ਜੂਨ ਤੱਕ ਕੁੱਲ 22 ਉਮੀਦਵਾਰਾਂ ਵੱਲੋਂ … Read more